top of page
ਜਨਮ                        15 ਦਸੰਬਰ 1943 
ਜਨਮ ਸਥਾਨ              ਤਲਵੰਡੀ ਮੱਲੀਆਂ, ਜ਼ਿਲਾ ਮੋਗਾ 
ਵਿੱਦਿਅਕ ਯੋਗਤਾ        ਐਮ. ਏ. 
ਪਿਤਾ                         ਸਰਦਾਰ ਚੰਨਣ ਸਿੰਘ ਬਾਸੀ 
ਮਾਤਾ                         ਸਰਦਾਰਨੀ ਸ਼ਾਮ ਕੌਰ 
ਪਤਨੀ                       ਸਰਦਾਰਨੀ ਸਤਵੰਤ ਕੌਰ 
ਬੇਟੀ                          ਹਰਿਸਿਮਰਨ ਕੌਰ 
ਬੇਟਾ                          ਹਰਿਕੀਰਤ ਸਿੰਘ 
ਖੇਤੀਬਾੜੀ ਵਿਭਾਗ 'ਚ ਕੰਮ ਕਰਨ ਉਪਰੰਤ ਬੀ. ਐਡ. ਕਰਕੇ ਕੁਝ ਸਕੂਲਾਂ ਚ ਥੋੜੇ ਅਰਸੇ ਲਈ  ਨੌਕਰੀ ਕਰਕੇ ਕੁਝ ਸਮਾਂ ਗੌਰਮਿੰਟ ਕਾਲਜ ਟਾਂਡਾ , ਗੌਰਮਿੰਟ ਕਾਲਜ ਕਰਮਸਰ ਤੇ ਮਗਰੋਂ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਮੋਗਾ ਹੁੰਦਿਆਂ ਨੌਕਰੀ ਛੱਡ ਕੇ 1980 ਚ ਅਮਰੀਕਾ ਨਿਵਾਸ ।
1964  'ਚ ਰੋਜ਼ਾਨਾ 'ਨਵੀਂ ਪ੍ਰਭਾਤ' ਕਲਕੱਤਾ ਦੀ ਸਬ-ਐਡੀਟਰੀ ਨਾਲ ਪੰਜਾਬੀ ਪੱਤਰਕਾਰੀ 'ਚ ਪ੍ਰਵੇਸ਼ ਕਰਕੇ ਦੇਸ਼-ਵਿਦੇਸ਼ 'ਚ ਵਿਚਰਦਿਆਂ ਪੰਜਾਬੀ ਪੱਤਰਾਂ ਲਈ ਨਿਰੰਤਰ ਲਿਖਿਆ ਤੇ 1985 'ਚ ਕੈਲੀਫੋਰਨੀਆ (ਅਮਰੀਕਾ) ਤੋਂ ਪਹਿਲਾ ਸਾਹਿਤਕ ਪੰਜਾਬੀ ਮਾਸਿਕ ਪੱਤਰ 'ਜਾਗੋ' ਪ੍ਰਕਾਸ਼ਿਤ ਕਰਨਾ ਆਰੰਭ ਕੀਤਾ । ਕਵਿਤਾ ਤੋਂ ਬਿਨ੍ਹਾਂ ਸਿੱਖਾਂ ਦੇ ਧਾਰਮਿਕ ਸਿਆਸੀ ਮਸਲਿਆਂ ਅਤੇ ਪੰਜਾਬ ਦੇ ਮੇਲਿਆਂ ਸਬੰਧੀ ਸੈਂਕੜੇ ਆਰਟੀਕਲ ਲਿਖੇ ।
1978  'ਚ "ਗੁਲਾਬ , ਫਾਨੂਸ ਤੇ ਬਰਫ" ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਅਤੇ ਅਨੇਕ ਸਾਹਿਤ ਸਭਾਵਾਂ ਤੇ ਸੰਸਥਾਵਾਂ ਵੱਲੋਂ ਕਈ ਸਨਮਾਣ ।
ਸੰਸਾਰ ਵਿਚ ਸਬ ਤੋਂ ਲੰਬੀ ਤੋਰੀ (Longest Zucchini Courgette) ਪੈਦਾ ਕਰਕੇ , ਕਿਸੇ ਖੇਤੀ ਉਪਜ ਲਈ ਪਹਿਲੇ ਸਿੱਖ , ਪੰਜਾਬੀ ਤੇ ਭਾਰਤੀ ਮੂਲ ਦੇ ਵਿਅਕਤੀ ਵਜੋਂ 2002 ਅਤੇ 2003 ਵਿਚ ਦੋ ਵੇਰ 'ਗਿਨੀਸ ਵਰਲਡ ਰਿਕਾਰਡ' ਕਾਇਮ ਕੀਤਾ ।
ਮਰਨ ਉਪਰੰਤ ਆਪਣਾ ਮਿਰਤਕ-ਸਰੀਰ ਖੋਜਕਾਰਜਾਂ ਹਿੱਤ ਯੂਨੀਵਰਸਿਟੀ ਆਫ ਐਰੀਜ਼ੋਨਾਂ , ਕਾਲਜ ਆਫ ਮੈਡੀਸਨ ਨੂੰ ਦਾਨ ਕੀਤਾ  । 
ਪੁਸਤਕਾਂ
bottom of page